ਅਤੀਸ ਪਹਾੜੀ ਇਲਾਕਿਆਂ ਦਾ ਪੌਦਾ ਹੈ। ਇਸ ਦੀ ਲੰਬਾਈ 1 ਤੋਂ 3 ਫੁੱਟ ਹੁੰਦੀ ਹੈ। ਇਸ ਦਾ ਤਣਾ ਦੇ ਉੱਪਰ ਰੋਮ ਹੁੰਦੇ ਹਨ। ਇਸ ਦੀਆਂ 2 ਤੋਂ 4 ਇੰਚ ਲੰਬੀਆਂ ਪੱਤੀਆਂ ਦਾ ਅਕਾਰ ਦਿਲ ਦੀ ਸਕਲ ਵਾਲਾ ਹੁੰਦਾ ਹੈ। ਨੀਲੇ ਜਾਂ ਹਰੇਪਨ ਰੰਗ ਵਾਲੇ ਗੁੱਛਿਆਂ 'ਚ ਲੱਗਣ ਵਾਲੇ ਫੁੱਲ ਇੱਕ ਤੋਂ ਡੇਢ ਇੰਚ ਲੰਬੇ ਹੁੰਦੇ ਹਨ। ਇਸ ਦੀਆਂ ਜੜ੍ਹਾਂ ਹਾਥੀ ਦੇ ਦੰਦ ਵਰਗੀਆਂ ਹੁੰਦੀਆਂ ਹਨ।[1]
ਅਤੀਸ ਦਾ ਰਸ ਤਿਕੜ, ਕਟੁ, ਪਾਚਕ, ਗਰਮ ਤਸੀਰ ਵਾਲਾ ਹੁੰਦਾ ਹੈ। ਇਹ ਬੁਖਾਰ, ਖੰਘ, ਬਣਾਸੀਰ, ਅਤਿਸਾਰ, ਜ਼ਹਿਰ, ਠੰਡ-ਜੁਕਾਮ, ਹਿਚਕੀ ਲਈ ਗੁਣਕਾਰੀ ਹੈ।
ਅਤੀਸ ਦਾ ਰਸਾਇਣਿਕ ਵਿਸ਼ਲੇਸ਼ਣ ਕਰਨ ਤੇ ਇਸ ਵਿੱਚ ਹੇਟਿਸੀਨ, ਹੇਟ੍ਰਾਟੀਸਿਨ, ਤਿਹਾਇਡ੍ਰੇਸ਼ਨ, ਭਾਰੀ ਮਾਤਰਾ 'ਚ ਹੁੰਦੇ ਹਨ।