ਜੈਤੂਨ (i/ˈɒlɪv/ ਜਾਂ i/ˈɑːləv/, ਓਲੀਆ ਯੋਰਪੀਆ, ਅਰਥਾਤ "ਯੂਰਪ ਤੋਂ/ਦਾ ਤੇਲ"); ਓਲੀਆਸੀ ਪਰਵਾਰ ਦੀ ਇੱਕ ਪੌਦਾ ਪ੍ਰਜਾਤੀ ਹੈ; ਜਿਸਦਾ ਮੂਲਸਥਾਨ ਪੱਛਮ ਏਸ਼ੀਆ ਹੈ। ਇਸ ਇਲਾਕੇ ਵਿੱਚ ਯੂਰਪ ਦੇ ਦਖਣ ਏਸ਼ੀਆਈ, ਪਛਮੀ ਅਫ਼ਰੀਕਾ ਅਤੇ ਉੱਤਰੀ ਅਫ਼ਰੀਕਾ ਦੇ ਤੱਟੀ ਇਲਾਕੇ ਸ਼ਾਮਿਲ ਹਨ। ਇਸ ਦੇ ਇਲਾਵਾ ਇਹ ਪੌਦਾ ਉੱਤਰੀ ਈਰਾਨ ਅਤੇ ਕੈਸਪੀਅਨ ਸਾਗਰ ਦੇ ਦਖਣੀ ਇਲਾਕਿਆਂ ਵਿੱਚ ਵੀ ਪਾਇਆ ਗਿਆ ਹੈ। ਇਹ ਹੁਣ ਭੂ-ਮੱਧ ਸਾਗਰ ਦੇ ਆਲੇ ਦੁਆਲੇ ਦੇ ਦੇਸ਼ਾਂ, ਜਿਵੇਂ ਸਪੇਨ, ਪੁਰਤਗਾਲ, ਟਿਊਨੀਸ਼ਿਆ ਅਤੇ ਤੁਰਕੀ ਆਦਿ ਵਿੱਚ ਭਲੀ ਭਾਂਤੀ ਪੈਦਾ ਕੀਤੇ ਜਾਂਦੇ ਹਨ। ਜੈਤੂਨ ਦੇ ਦਰੱਖਤ ਦੀ ਉਮਰ 1500 ਸਾਲ ਤੱਕ ਹੋ ਸਕਦੀ ਹੈ।