ਸ਼ਾਰਕ ਇੱਕ ਤਰ੍ਹਾਂ ਦੀ ਮਛਲੀ ਹੈ ਜਿਸ ਦੇ ਸਿਰ ਦੇ ਕੋਲ ਪੰਜ ਤੋਂ ਸੱਤ ਗਲਫੜੇ ਹੁੰਦੇ ਹਨ। ਸ਼ਾਰਕਾਂ ਦੀ ਉਤਪੱਟੀ ਘੱਟੋ-ਘੱਟ 420 ਮਿਲੀਅਨ ਸਾਲ ਪਹਿਲਾਂ ਤੋਂ ਮੰਨੀ ਜਾਂਦੀ ਹੈ।[1] ਸ਼ਾਰਕ ਦੀਆਂ ਕੁਲ ਦੁਨੀਆ ਵਿੱਚ 500 ਤੋਂ ਵੱਧ ਪ੍ਰਜਾਤੀਆਂ ਹਨ ਜਿਨ੍ਹਾਂ ਵਿਚੋਂ ਵ੍ਹੇਲ ਸ਼ਾਰਕ ਦੁਨੀਆ ਦੀ ਸਭ ਤੋਂ ਲੰਬੀ ਮੱਛੀ (39 ਫੁੱਟ) ਹੈ। ਇਹ ਇੱਕ ਮਾਸਾਹਾਰੀ ਪ੍ਰਾਣੀ ਹੈ। ਸ਼ਾਰਕ ਦੇ ਸ਼ਰੀਰ ਵਿੱਚ ਦੇਖਣ ਲੈ ਇੱਕ ਜੋੜੀ ਅੱਖਾਂ, ਤੈਰਨ ਲੈ ਪੰਜ ਜੋੜੇ ਖੰਭੜੇ ਤੇ ਸਾਂਹ ਲੈਣ ਲਈ ਪੰਜ ਜੋੜੇ ਗਲਫੜੇ ਹੁੰਦੇ ਹੈ।