dcsimg

ਆਮ ਤਿਲੀਅਰ ( Punjabi )

provided by wikipedia emerging languages

ਆਮ ਤਿਲੀਅਰ (Sturnus vulgaris), ਯੂਰਪੀ ਸਟਾਰਲਿੰਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਜਾਂ ਬ੍ਰਿਟਿਸ਼ ਆਈਲਜ਼ ਵਿੱਚ ਸਿਰਫ ਸਟਾਰਲਿੰਗ ਹੈ। ਇਹ ਸਟਰਨੀਡਾਏ ਨਾਮ ਦੇ ਸਟਾਰਲਿੰਗ ਪਰਿਵਾਰ ਵਿੱਚ ਇੱਕ ਦਰਮਿਆਨੇ ਆਕਾਰ ਦਾ ਪੰਛੀ ਹੈ। ਇਹ ਲਗਪਗ 20 ਸੈਂਟੀਮੀਟਰ (8 ਇੰਚ) ਲੰਬਾ ਹੈ ਅਤੇ ਇਸਦਾ ਚਮਕਦਾਰ ਲਿਸ਼ਕਦਾ ਕਾਲ਼ਾ ਰੰਗ ਹੁੰਦਾ ਹੈ, ਜਿਸ ਵਿੱਚ ਸਾਲ ਦੇ ਕੁੱਝ ਸਮੇਂ ਤੇ ਚਿੱਟੀਆਂ ਬਿੰਦੀਆਂ ਹੁੰਦੀਆਂ ਹਨ। ਲੱਤਾਂ ਗੁਲਾਬੀ ਹੁੰਦੀਆਂ ਹਨ ਅਤੇ ਚੁੰਝ ਸਰਦੀਆਂ ਵਿੱਚ ਕਾਲ਼ੀ ਅਤੇ ਗਰਮੀਆਂ ਵਿੱਚ ਪੀਲੇ ਰੰਗ ਦੀ ਹੁੰਦੀ ਹੈ; ਨੌਜਵਾਨ ਪੰਛੀਆਂ ਦਾ ਪੂੰਝਾ ਵੱਡਿਆਂ ਨਾਲੋਂ ਵੱਧ ਭੂਰਾ ਹੁੰਦਾ ਹੈ। ਇਹ ਇੱਕ ਰੌਲੇ ਵਾਲਾ ਪੰਛੀ ਹੈ, ਖਾਸ ਤੌਰ ਜਦੋਂ ਇਹ ਆਰਾਮ ਕਰ ਰਹੀ ਟੋਲੀ ਵਿੱਚ ਅਤੇ ਹੋਰ ਮਹਿਫ਼ਲ ਦੇ ਮਾਹੌਲ ਵਿੱਚ ਹੁੰਦੇ ਹਨ, ਆਵਾਜ਼ ਸੰਗੀਤਮਈ ਨਹੀਂ ਹੁੰਦੀ ਪਰ ਗੀਤ ਵੰਨ ਸੁਵੰਨੇ। ਮਿਮਿਕਰੀ ਲਈ ਇਸ ਦੀ ਪ੍ਰਤਿਭਾ ਸਾਹਿਤ ਵਿਚ ਨੋਟ ਕੀਤੀ ਗਈ ਹੈ ਜਿਸ ਵਿਚ ਮੀਬੀਨੋਗੋਇਨ (ਇੰਗਲੈਂਡ ਦੀਆਂ ਪ੍ਰਾਚੀਨ ਕਹਾਣੀਆਂ) ਅਤੇ ਪਲੀਨੀ ਦਿ ਐਡਲਰ ਅਤੇ ਵਿਲੀਅਮ ਸ਼ੇਕਸਪੀਅਰ ਦੀਆਂ ਰਚਨਾਵਾਂ ਵੀ ਸ਼ਾਮਲ ਹਨ।

ਆਮ ਤਿਲੀਅਰ ਲਗਭਗ ਇਕ ਦਰਜਨ ਉਪ-ਪ੍ਰਜਾਤੀਆਂ ਹੁੰਦੀਆਂ ਹਨ ਜੋ ਆਪਣੇ ਮੂਲ ਨਿਵਾਸ ਯੂਰਪ ਅਤੇ ਪੱਛਮੀ ਏਸ਼ੀਆ ਤੋਂ ਪਾਰ ਤੱਕ ਆਲੇ ਦੁਆਲੇ ਦੇ ਦੇਸ਼ਾਂ ਵਿਚ ਖੁੱਲ੍ਹੇ ਸਥਾਨਾਂ ਵਿਚ ਬੱਚੇ ਦਿੰਦੀਆਂ ਹਨ ਅਤੇ ਇਹ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਪੇਰੂ, ਅਰਜਨਟੀਨਾ, ਫ਼ਾਕਲੈਂਡ ਟਾਪੂ, ਬ੍ਰਾਜ਼ੀਲ , ਚਿਲੀ, ਉਰੂਗਵੇ, ਦੱਖਣੀ ਅਫਰੀਕਾ ਅਤੇ ਫਿਜੀ ਵਿੱਚ ਵੀ ਭੇਜੀਆਂ ਗਈਆਂ ਹਨ। [2] ਇਹ ਪੰਛੀ ਦੱਖਣੀ ਅਤੇ ਪੱਛਮੀ ਯੂਰਪ ਅਤੇ ਦੱਖਣ-ਪੱਛਮੀ ਏਸ਼ੀਆ ਦੇ ਨਿਵਾਸੀ ਹਨ, ਜਦੋਂ ਕਿ ਉੱਤਰ-ਪੂਰਬੀ ਆਬਾਦੀਆਂ ਸਰਦੀਆਂ ਵਿੱਚ ਦੱਖਣ ਅਤੇ ਪੱਛਮ ਵਿੱਚ ਆਪਣੇ ਪ੍ਰਜਨਨ ਖੇਤਰ ਵਿੱਚ ਅਤੇ ਫਿਰ ਹੋਰ ਦੱਖਣ ਵੱਲ ਲਾਇਬੇਰੀਆ ਅਤੇ ਉੱਤਰੀ ਅਫ਼ਰੀਕਾ ਪਰਵਾਸ ਕਰਦਾ ਹੈ। ਆਮ ਤਿਲੀਅਰ ਕਿਸੇ ਕੁਦਰਤੀ ਜਾਂ ਨਕਲੀ ਖੱਡ ਵਿਚ ਇਕ ਗੰਦਾ ਜਿਹਾ ਆਲ੍ਹਣਾ ਬਣਾ ਲੈਂਦਾ ਹੈ ਜਿਸ ਵਿਚ ਚਾਰ ਜਾਂ ਪੰਜ ਚਮਕਦਾਰ, ਨੀਲੇ ਅੰਡੇ ਦਿੰਦਾ ਹੈ। ਇਨ੍ਹਾਂ ਵਿੱਚੋਂ ਦੋ ਹਫ਼ਤਿਆਂ ਵਿੱਚ ਬੱਚੇ ਨਿਕਲ ਆਉਂਦੇ ਹਨ ਅਤੇ ਹੋਰ ਤਿੰਨ ਹਫ਼ਤਿਆਂ ਲਈ ਬੋਟ ਆਲ੍ਹਣੇ ਵਿਚ ਰਹਿੰਦੇ ਹਨ। ਆਮ ਤੌਰ ਤੇ ਹਰ ਸਾਲ ਇਕ ਜਾਂ ਦੋ ਪ੍ਰਜਨਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਇਹ ਸਪੀਸੀ ਸਰਬਆਹਾਰੀ ਹੈ, ਰੀੜ੍ਹਹੀਣ ਪ੍ਰਾਣੀਆਂ ਦੀ ਇੱਕ ਵਿਸ਼ਾਲ ਲੜੀ ਤੋਂ ਲੈ ਕੇ, ਬੀਜ ਅਤੇ ਫਲ ਖਾਂਦੇ ਹਨ। ਵੱਖੋ-ਵੱਖ ਜੀਵ-ਜੰਤੂ ਅਤੇ ਸ਼ਿਕਾਰੀ ਪੰਛੀ ਇਸਦਾ ਸ਼ਿਕਾਰ ਕਰਦੇ ਹਨ, ਅਤੇ ਇਹ ਕਈ ਵੱਖੋ ਵੱਖ ਬਾਹਰੀ ਅਤੇ ਅੰਦਰੂਨੀ ਪਰਜੀਵੀਆਂ ਦਾ ਮੇਜ਼ਬਾਨ ਹੈ।

ਟੈਕਸਾਨੋਮੀ ਅਤੇ ਸਿਸਟਮੈਟਿਕਸ

ਆਮ ਤਿਲੀਅਰ ਨੂੰ ਪਹਿਲੀ ਵਾਰ ਲਿਨਾਏਸ ਨੇ ਆਪਣੇ ਸਿਸਟਮ ਨਾਟੂਰੇ ਵਿਚ 1758 ਵਿਚ ਇਸ ਦੇ ਵਰਤਮਾਨ ਦੋਨਾਮੀ ਨਾਮ ਦੇ ਹੇਠ ਬਿਆਨ ਕੀਤਾ ਸੀ।[3] ਸਟਰਨਸ ਅਤੇ ਵੁਲਗਾਰੀਸ ਕ੍ਰਮਵਾਰ "ਸਟਾਰਲਿੰਗ" ਅਤੇ "ਆਮ" ਲਈ ਲਾਤੀਨੀ ਤੋਂ ਬਣਾਏ ਗਏ ਹਨ।[4] ਪੁਰਾਣੀ ਇੰਗਲਿਸ਼ ਦਾ staer, ਬਾਅਦ ਵਿਚ stare, ਅਤੇ ਲਾਤੀਨੀ ਸਟਰਨਸ ਦੋਨੋਂ ਇੱਕ ਈਸਾ ਤੋਂ ਪਹਿਲਾਂ ਦੂਜੇ ਮਿਲੈਨੀਅਮ ਦੇ ਅਗਿਆਤ ਇੰਡੋ-ਯੂਰਪੀਅਨ ਮੂਲ ਤੋਂ ਲਏ ਗਏ ਹਨ। "ਸਟਾਰਲਿੰਗ" ਪਹਿਲੀ ਵਾਰ 11 ਵੀਂ ਸਦੀ ਵਿਚ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਇਹ ਸਪੀਸੀ ਦੇ ਯੁਵਕਾਂ ਨੂੰ ਦਰਸਾਉਂਦਾ ਸ਼ਬਦ ਸੀ, ਪਰ 16 ਵੀਂ ਸਦੀ ਵਿਚ ਇਹ ਪਹਿਲਾਂ ਹੀ ਹਰ ਉਮਰ ਦੇ ਪੰਛੀਆਂ ਨੂੰ "ਦਰਸਾਉਣ" ਵਰਤੋਂ ਵਿੱਚ ਔਨ ਲੱਗਿਆ ਸੀ। [5] ਪੁਰਾਣਾ ਨਾਂ ਵਿਲੀਅਮ ਬਟਲਰ ਯੇਟਸ ਦੀ ਕਵਿਤਾ "ਦਿ ਸਟੇਅਰ'ਜ਼ ਨੈਸਟ ਬਾਈ ਮਾਈ ਵਿੰਡੋ" ਵਿੱਚ ਵਰਤਿਆ ਗਿਆ ਹੈ।[6] ਇੰਟਰਨੈਸ਼ਨਲ ਔਰਿੰਥੋਲੌਜੀਕਲ ਕਾਂਗਰਸ ਦਾ ਤਰਜੀਹੀ ਅੰਗਰੇਜ਼ੀ ਭਾਸ਼ਾਈ ਨਾਮ ਕਾਮਨ ਸਟਾਰਲਿੰਗ ਹੈ।[7]

ਉੱਪ ਪ੍ਰਜਾਤੀਆਂ

ਆਮ ਸਟਾਰਲਿੰਗ ਦੀਆਂ ਕਈ ਉਪ-ਪ੍ਰਜਾਤੀਆਂ ਹਨ, ਜੋ ਕਿ ਕਲੀਨਿਕਲ ਰੂਪ ਵਿਚ ਅਕਾਰ ਅਤੇ ਬਾਲਗ ਦੇ ਪੂੰਝੇ ਦੇ ਰੰਗ ਦੀ ਟੋਨ ਪੱਖੋਂ ਭਿੰਨ ਹਨ। ਭੂਗੋਲਿਕ ਰੇਂਜ ਅਨੁਸਾਰ ਹੌਲੀ ਹੌਲੀ ਹੋ ਰਹੇ ਪਰਿਵਰਤਨ ਅਤੇ ਵਿਆਪਕ ਇੰਟਰਗਰੇਡੇਸ਼ਨ ਦਾ ਮਤਲਬ ਹੈ ਕਿ ਵੱਖ-ਵੱਖ ਉਪ-ਪ੍ਰਜਾਤੀਆਂ ਦੀ ਮਨਜ਼ੂਰੀ ਅਥਾਰਟੀਆਂ ਦੇ ਵਿਚਕਾਰ ਵੱਖ ਵੱਖ ਹੁੰਦੀ ਹੈ।[8]

Notes

ਹਵਾਲੇ

  1. "Sturnus vulgaris". IUCN Red List of Threatened Species. Version 2013.2. International Union for Conservation of Nature. 2012. Retrieved 26 November 2013.
  2. Long, John L. (1981). Introduced Birds of the World. Agricultural Protection Board of Western Australia. pp. 21–493
  3. Linnaeus (1758) p.167.
  4. Jobling (2010) pp. 367, 405.
  5. Lockwood (1984) p. 147.
  6. Yeats (2000) p. 173
  7. Gill, Frank; Donsker, David. "Sugarbirds, starlings, thrushes". IOC World Bird List 2013 (v 3.3). Archived from the original on 24 March 2010. Retrieved 9 April 2013.
  8. Vaurie, Charles (1954). "Systematic Notes on Palearctic Birds. No. 12. Muscicapinae, Hirundinidae, and Sturnidae". American Museum Novitates. 1694: 1–18.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਆਮ ਤਿਲੀਅਰ: Brief Summary ( Punjabi )

provided by wikipedia emerging languages

ਆਮ ਤਿਲੀਅਰ (Sturnus vulgaris), ਯੂਰਪੀ ਸਟਾਰਲਿੰਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਜਾਂ ਬ੍ਰਿਟਿਸ਼ ਆਈਲਜ਼ ਵਿੱਚ ਸਿਰਫ ਸਟਾਰਲਿੰਗ ਹੈ। ਇਹ ਸਟਰਨੀਡਾਏ ਨਾਮ ਦੇ ਸਟਾਰਲਿੰਗ ਪਰਿਵਾਰ ਵਿੱਚ ਇੱਕ ਦਰਮਿਆਨੇ ਆਕਾਰ ਦਾ ਪੰਛੀ ਹੈ। ਇਹ ਲਗਪਗ 20 ਸੈਂਟੀਮੀਟਰ (8 ਇੰਚ) ਲੰਬਾ ਹੈ ਅਤੇ ਇਸਦਾ ਚਮਕਦਾਰ ਲਿਸ਼ਕਦਾ ਕਾਲ਼ਾ ਰੰਗ ਹੁੰਦਾ ਹੈ, ਜਿਸ ਵਿੱਚ ਸਾਲ ਦੇ ਕੁੱਝ ਸਮੇਂ ਤੇ ਚਿੱਟੀਆਂ ਬਿੰਦੀਆਂ ਹੁੰਦੀਆਂ ਹਨ। ਲੱਤਾਂ ਗੁਲਾਬੀ ਹੁੰਦੀਆਂ ਹਨ ਅਤੇ ਚੁੰਝ ਸਰਦੀਆਂ ਵਿੱਚ ਕਾਲ਼ੀ ਅਤੇ ਗਰਮੀਆਂ ਵਿੱਚ ਪੀਲੇ ਰੰਗ ਦੀ ਹੁੰਦੀ ਹੈ; ਨੌਜਵਾਨ ਪੰਛੀਆਂ ਦਾ ਪੂੰਝਾ ਵੱਡਿਆਂ ਨਾਲੋਂ ਵੱਧ ਭੂਰਾ ਹੁੰਦਾ ਹੈ। ਇਹ ਇੱਕ ਰੌਲੇ ਵਾਲਾ ਪੰਛੀ ਹੈ, ਖਾਸ ਤੌਰ ਜਦੋਂ ਇਹ ਆਰਾਮ ਕਰ ਰਹੀ ਟੋਲੀ ਵਿੱਚ ਅਤੇ ਹੋਰ ਮਹਿਫ਼ਲ ਦੇ ਮਾਹੌਲ ਵਿੱਚ ਹੁੰਦੇ ਹਨ, ਆਵਾਜ਼ ਸੰਗੀਤਮਈ ਨਹੀਂ ਹੁੰਦੀ ਪਰ ਗੀਤ ਵੰਨ ਸੁਵੰਨੇ। ਮਿਮਿਕਰੀ ਲਈ ਇਸ ਦੀ ਪ੍ਰਤਿਭਾ ਸਾਹਿਤ ਵਿਚ ਨੋਟ ਕੀਤੀ ਗਈ ਹੈ ਜਿਸ ਵਿਚ ਮੀਬੀਨੋਗੋਇਨ (ਇੰਗਲੈਂਡ ਦੀਆਂ ਪ੍ਰਾਚੀਨ ਕਹਾਣੀਆਂ) ਅਤੇ ਪਲੀਨੀ ਦਿ ਐਡਲਰ ਅਤੇ ਵਿਲੀਅਮ ਸ਼ੇਕਸਪੀਅਰ ਦੀਆਂ ਰਚਨਾਵਾਂ ਵੀ ਸ਼ਾਮਲ ਹਨ।

ਆਮ ਤਿਲੀਅਰ ਲਗਭਗ ਇਕ ਦਰਜਨ ਉਪ-ਪ੍ਰਜਾਤੀਆਂ ਹੁੰਦੀਆਂ ਹਨ ਜੋ ਆਪਣੇ ਮੂਲ ਨਿਵਾਸ ਯੂਰਪ ਅਤੇ ਪੱਛਮੀ ਏਸ਼ੀਆ ਤੋਂ ਪਾਰ ਤੱਕ ਆਲੇ ਦੁਆਲੇ ਦੇ ਦੇਸ਼ਾਂ ਵਿਚ ਖੁੱਲ੍ਹੇ ਸਥਾਨਾਂ ਵਿਚ ਬੱਚੇ ਦਿੰਦੀਆਂ ਹਨ ਅਤੇ ਇਹ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਪੇਰੂ, ਅਰਜਨਟੀਨਾ, ਫ਼ਾਕਲੈਂਡ ਟਾਪੂ, ਬ੍ਰਾਜ਼ੀਲ , ਚਿਲੀ, ਉਰੂਗਵੇ, ਦੱਖਣੀ ਅਫਰੀਕਾ ਅਤੇ ਫਿਜੀ ਵਿੱਚ ਵੀ ਭੇਜੀਆਂ ਗਈਆਂ ਹਨ। ਇਹ ਪੰਛੀ ਦੱਖਣੀ ਅਤੇ ਪੱਛਮੀ ਯੂਰਪ ਅਤੇ ਦੱਖਣ-ਪੱਛਮੀ ਏਸ਼ੀਆ ਦੇ ਨਿਵਾਸੀ ਹਨ, ਜਦੋਂ ਕਿ ਉੱਤਰ-ਪੂਰਬੀ ਆਬਾਦੀਆਂ ਸਰਦੀਆਂ ਵਿੱਚ ਦੱਖਣ ਅਤੇ ਪੱਛਮ ਵਿੱਚ ਆਪਣੇ ਪ੍ਰਜਨਨ ਖੇਤਰ ਵਿੱਚ ਅਤੇ ਫਿਰ ਹੋਰ ਦੱਖਣ ਵੱਲ ਲਾਇਬੇਰੀਆ ਅਤੇ ਉੱਤਰੀ ਅਫ਼ਰੀਕਾ ਪਰਵਾਸ ਕਰਦਾ ਹੈ। ਆਮ ਤਿਲੀਅਰ ਕਿਸੇ ਕੁਦਰਤੀ ਜਾਂ ਨਕਲੀ ਖੱਡ ਵਿਚ ਇਕ ਗੰਦਾ ਜਿਹਾ ਆਲ੍ਹਣਾ ਬਣਾ ਲੈਂਦਾ ਹੈ ਜਿਸ ਵਿਚ ਚਾਰ ਜਾਂ ਪੰਜ ਚਮਕਦਾਰ, ਨੀਲੇ ਅੰਡੇ ਦਿੰਦਾ ਹੈ। ਇਨ੍ਹਾਂ ਵਿੱਚੋਂ ਦੋ ਹਫ਼ਤਿਆਂ ਵਿੱਚ ਬੱਚੇ ਨਿਕਲ ਆਉਂਦੇ ਹਨ ਅਤੇ ਹੋਰ ਤਿੰਨ ਹਫ਼ਤਿਆਂ ਲਈ ਬੋਟ ਆਲ੍ਹਣੇ ਵਿਚ ਰਹਿੰਦੇ ਹਨ। ਆਮ ਤੌਰ ਤੇ ਹਰ ਸਾਲ ਇਕ ਜਾਂ ਦੋ ਪ੍ਰਜਨਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਇਹ ਸਪੀਸੀ ਸਰਬਆਹਾਰੀ ਹੈ, ਰੀੜ੍ਹਹੀਣ ਪ੍ਰਾਣੀਆਂ ਦੀ ਇੱਕ ਵਿਸ਼ਾਲ ਲੜੀ ਤੋਂ ਲੈ ਕੇ, ਬੀਜ ਅਤੇ ਫਲ ਖਾਂਦੇ ਹਨ। ਵੱਖੋ-ਵੱਖ ਜੀਵ-ਜੰਤੂ ਅਤੇ ਸ਼ਿਕਾਰੀ ਪੰਛੀ ਇਸਦਾ ਸ਼ਿਕਾਰ ਕਰਦੇ ਹਨ, ਅਤੇ ਇਹ ਕਈ ਵੱਖੋ ਵੱਖ ਬਾਹਰੀ ਅਤੇ ਅੰਦਰੂਨੀ ਪਰਜੀਵੀਆਂ ਦਾ ਮੇਜ਼ਬਾਨ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ