ਚਿੜੀਆਂ ਪੰਛੀਆਂ ਦੀ ਇੱਕ ਵੱਡੀ ਸ਼੍ਰੇਣੀ ਹੈ ਜਿਸ ਵਿੱਚ ਵਿੱਚ ਅੱਧ ਤੋਂ ਵੱਧ ਪੰਛੀ ਆਉਂਦੇ ਹਨ। ਇਨ੍ਹਾਂ ਨੂੰ ਗਾਉਣ ਵਾਲੇ ਪੰਛੀ ਵੀ ਕਹਿ ਲਿਆ ਜਾਂਦਾ ਹੈ। ਚਿੜੀਆਂ ਦੀ ਇੱਕ ਖ਼ਾਸੀਅਤ ਇਸ ਦੇ ਪਹੁੰਚਿਆਂ ਦਾ ਨਮੂਨਾ ਹੈ (ਤਿੰਨ ਉਂਗਲਾਂ ਅੱਗੇ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਇੱਕ ਨੂੰ ਪਿਛਾਂਹ ਵੱਲ)। ਇਸ ਵਿੱਚ 5000 ਤੋਂ ਵੱਧ ਪੰਛੀ ਪ੍ਰਜਾਤੀਆਂ ਹਨ[1] ਅਤੇ ਇਨ੍ਹਾਂ ਦੇ 110 ਦੇ ਨੇੜੇ ਕੁੱਲ ਹਨ।