dcsimg

ਗਿਰਗਿਟ ( Punjabi )

provided by wikipedia emerging languages

ਗਿਰਗਿਟ ਰੀਂਗ ਕੇ ਚੱਲਣਵਾਲੇ ਜਾਨਵਰ ਹੈ ਜੋ ਮੌਕੇ ਮੁਤਾਬਿਕ ਆਪਣਾ ਰੰਗ ਬਦਲਣਕਰ ਕੇ ਜਾਣੀ ਜਾਂਦੀ ਹੈ। ਜਦੋਂ ਕਿਸੇ ਸਮੇਂ ਉਹ ਆਪਣੇ-ਆਪ ਨੂੰ ਖਤਰੇ ਵਿੱਚ ਮਹਿਸੂਸ ਕਰੇ ਜਾਂ ਆਲੇ-ਦੁਆਲੇ ਦਾ ਮੌਸਮ ਉਸ ਦੇ ਅਨੁਸਾਰ ਨਾ ਹੋਵੇ ਤਾਂ ਉਹ ਅਕਸਰ ਗੁਲਾਬੀ, ਨੀਲੇ, ਲਾਲ, ਨਰੰਗੀ, ਭੂਸਲੇ, ਪੀਲੇ ਜਾਂਹਰੇ ਰੰਗ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਕੰਮ ਵਿੱਚ ਉਹ ਬੜੀ ਮਾਹਿਰ ਹੈ।[2]

ਬਣਤਰ

ਇਸ ਦਾ ਸਿਰ ਛੋਟਾ, ਸਿਰ ਦੇ ਦੋਵੇਂ ਪਾਸੇ ਚੌੜੀਆਂ ਅੱਖਾਂ, ਜੋ ਚਾਰੇ ਪਾਸੇ ਘੁੰਮਦੀਆਂ ਹਨ। ਇਹ ਸ਼ਿਕਾਰ ਲਈ ਪੂਛ ਦੀ ਵਰਤੋਂ ਵੀ ਕਰ ਸਕਦੀ ਹੈ।ਇਸ ਦੀ ਜੀਭਲੰਬੀ ਅਤੇ ਚੌੜੀ ਹੁੰਦੀ ਹੈ, ਜੋ ਇਸ ਦੇ ਆਕਾਰ ਨਾਲੋਂ ਅੱਧੀ ਜਾਂ ਕਈ ਵਾਰ ਇਸ ਦੇ ਆਕਾਰ ਤੋਂ ਦੁੱਗਣੀ ਵੀ ਹੋ ਸਕਦੀ ਹੈ। ਵੱਡੀ ਗਿਰਗਿਟ[3] ਦੋ ਫੁੱਟ ਲੰਬੀ ਅਤੇ ਛੋਟੀ ਗਿਰਗਿਟ 1.3 ਇੰਚ ਲੰਬੀ ਵੀ ਹੋ ਸਕਦੀ ਹੈ। ਫੀਮੇਲ ਇੱਕ ਸਾਲ ਵਿੱਚ 10—20 ਆਂਡੇ ਦੇ ਕਿ ਉਸ ਨੂੰ ਸਿਲ੍ਹੀ ਮਿੱਟੀ ਵਿੱਚ ਦਬਾ ਦਿੰਦੀ ਹੈ ਜੋ 6–7 ਹਫਤਿਆਂ ਵਿੱਚ ਬੱਚੇ ਕੱਢਦੀ ਹੈ।

ਨਿਵਾਸ ਸਥਾਂਨ

ਇਹ ਫਲੋਰੀਡਾ, ਕੈਲੇਫੋਰਨੀਆ, ਹਵਾਈ, ਏਸ਼ੀਆ, ਸ੍ਰੀਲੰਕਾ, ਸਪੇਨ, ਪੁਰਤਗਾਲ, ਮੈਡਗਸਕਾਰ ਆਦਿ ਦੇਸ਼ਾਂ ਦੇ ਜੰਗਲਾਂਵਿੱਚ ਵਧੇਰੇ ਪਾਈ ਜਾਂਦੀ ਹੈ। ਇਸ ਦਾ ਬਸੇਰਾ ਵਰਖਾ ਵਾਲੇ ਜੰਗਲਾਂ ਤੋਂ ਲੈ ਕੇ ਖੁਸ਼ਕ ਰੇਗਿਸਤਾਨ ਤੱਕ ਹੈ। ਸ਼ਾਂਤ ਸੁਭਾਅ ਦੀ ਹੋਣਕਰ ਕੇ ਲੋਕ ਇਸ ਨੂੰ ਪਾਲਤੂ ਵਜੋਂਵੀ ਰੱਖਦੇ ਹਨ, ਭਾਵੇਂ ਇਹ ਬੜਾ ਮੁਸ਼ਕਿਲ ਕੰਮ ਹੈ।

ਭੋਜਨ

ਭੋਜਨ ਵਿੱਚ ਗਿਰਗਿਟ ਆਪਣੇ ਤੋਂ ਛੋਟੇ ਜੀਵਾਂ ਤੋਂ ਇਲਾਵਾ ਪੌਦੇ ਖਾ ਕੇ ਗੁਜ਼ਾਰਾ ਕਰਦੀ ਹੈ।

ਕਿਸਮਾ

ਇਸ ਦੀਆਂ ਸੰਸਾਰ ਭਰ ਵਿੱਚ 160 ਦੇ ਕਰੀਬ ਨਸਲਾਂ ਹਨ। ਭਾਵੇਂ ਇਸ ਦੇ ਕੰਨ ਨਹੀਂ ਹਨ ਪਰ ਇਹ ਸਭ ਕੁਝ ਮਹਿਸੂਸ ਕਰ ਸਕਦੀ ਹੈ।ਇਸ ਰੀਂਗ ਕੇ ਚੱਲਣਵਾਲੇ ਜਾਨਵਰ ਹੈ।

ਕਹਾਵਤ

ਗਿਰਗਿਟ ਵਾਂਗ ਰੰਗ ਬਦਲਣਾ ਜਿਸ ਦਾ ਮਤਲਵ ਹੈ ਆਪਣੇ ਪੱਖ ਵਿੱਚ ਮੌਕੇ ਮੁਤਾਬਕ ਬਦਲ ਜਾਣ|

ਹਵਾਲੇ

  1. Calotes versicolor, Reptiles Database
  2. C. A. L. Guenther (1864) The Reptiles of British।ndia.
  3. http://www.wildsingapore.per.sg/discovery/factsheet/lizardchangeable.htm
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ