dcsimg

ਤੋਤਾ ( Punjabi )

provided by wikipedia emerging languages

ਤੋਤਾ ਜਾਂ ਸ਼ੁਕ (ਸੰਸਕ੍ਰਿਤ) ਇੱਕ ਪੰਛੀ ਹੈ ਜਿਸਦਾ ਵਿਗਿਆਨਕ ਨਾਮ ਸਿਟਾਕਿਊਲਾ ਕੇਮਰੀ ਹੈ। ਇਹ ਕਈ ਪ੍ਰਕਾਰ ਦੇ ਰੰਗਾਂ ਵਿੱਚ ਮਿਲਦਾ ਹੈ।

ਜਾਣ ਪਹਿਚਾਣ

ਤੋਤਾ ਪੰਛੀਆਂ ਦੇ ਸਿਟੈਸੀ (Psittaci) ਗਣ ਦੇ ਸਿਟੈਸਿਡੀ (Psittacidae) ਕੁਲ ਦਾ ਪੰਛੀ ਹੈ, ਜੋ ਗਰਮ ਦੇਸ਼ਾਂ ਦਾ ਨਿਵਾਸੀ ਹੈ। ਇਹ ਬਹੁਤ ਸੁੰਦਰ ਪੰਛੀ ਹੈ ਅਤੇ ਮਨੁੱਖਾਂ ਦੀ ਬੋਲੀ ਦੀ ਨਕਲ ਬਖੂਬੀ ਕਰ ਲੈਂਦਾ ਹੈ। ਇਹ ਸਿਲੀਬੀਜ ਟਾਪੂ ਤੋਂ ਸਾਲੋਮਨ ਟਾਪੂ ਤੱਕ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀਆਂ 86 ਵੰਸ਼ਾਂ ਵਿੱਚ 372 ਜਾਤੀਆਂ (ਜਾਂ ਕਿਸਮਾਂ) ਹੁੰਦੀਆਂ ਹਨ, ਜੋ ਪਸਿਟਾਸੀਫੋਰਮਸ (Psittaciformes) ਦਾ ਗਣ ਬਣਾਉਂਦੀਆਂ ਹਨ। ਇਹ ਜਿਆਦਾ ਤਰ ਗਰਮ ਥਾਵਾਂ ਵਿੱਚ ਰਹਿੰਦੇ ਹਨ। ਇਸ ਗਣ ਨੂੰ ਅੱਗੇ ਤਿੰਨ ਕੁਲਾਂ (family) ਵਿੱਚ ਵੰਡਿਆ ਹੋਇਆ ਹੈ: ਪਸੀਟਾਸੀਡਾਏ (Psittacidae) ('ਅਸਲ' ਤੋਤੇ), ਕਾਕਾਟੁਇਡਾਏ (Cacatuidae ਜਾਂ ਕੋਕਾਟੂ - cockatoos) ਅਤੇ ਸਟਰਿੰਗੋਪਿਡਾਏ (Strigopidae - ਨਿਊਜੀਲੈਂਡ ਦੇ ਤੋਤੇ)। ਤੋਤਿਆਂ ਦੀਆਂ ਸਭ ਤੋਂ ਜਿਆਦਾ ਕਿਸਮਾਂ ਦੱਖਣੀ ਅਮਰੀਕਾ ਅਤੇ ਆਸਟਰੇਲੀਏਸ਼ੀਆ ਵਿੱਚ ਮਿਲਦੀਆਂ ਹਨ। ਤੋਤੇ ਝੁੰਡ ਵਿੱਚ ਰਹਿਣ ਵਾਲੇ ਪੰਛੀ ਹਨ, ਜਿਹਨਾਂ ਦੇ ਨਰ ਮਾਦਾ ਇੱਕੋ ਜਿਹੇ ਹੁੰਦੇ ਹਨ। ਇਹਨਾਂ ਦੀ ਉੜਾਨ ਨੀਵੀਂ ਅਤੇ ਲਹਿਰੀਆ, ਲੇਕਿਨ ਤੇਜ ਹੁੰਦੀ ਹੈ ਇਹ ਬਹੁਤ ਸੋਹਣਾ ਪੰਛੀ ਹੈ। ਇਨ੍ਹਾਂ ਦਾ ਮੁੱਖ ਭੋਜਨ ਫਲ ਅਤੇ ਤਰਕਾਰੀ ਹੈ, ਜਿਸ ਨੂੰ ਇਹ ਆਪਣੇ ਪੰਜਿਆਂ ਤੋਂ ਫੜਕੇ ਖਾਂਦੇ ਰਹਿੰਦੇ ਹਨ। ਇਹ ਪੰਛੀਆਂ ਲਈ ਅਨੋਖੀ ਗੱਲ ਹੈ।ਜਾਨਵਰਸਾਈਟ

ਬੋਲੀ

ਤੋਤੇ ਦੀ ਬੋਲੀ ਕੜਕਵੀਂ ਹੁੰਦੀ ਹੈ, ਲੇਕਿਨ ਇਹਨਾਂ ਵਿੱਚੋਂ ਕੁੱਝ ਸਿਖਾਏ ਜਾਣ ਉੱਤੇ ਮਨੁੱਖਾਂ ਦੀ ਬੋਲੀ ਦੀ ਹੂਬਹੂ ਨਕਲ ਕਰ ਲੈਂਦੇ ਹਨ। ਇਸ ਦੇ ਲਈ ਅਫਰੀਕਾ ਦਾ ਸਲੇਟੀ ਤੋਤਾ (Psittorcu erithacus) ਸਭ ਤੋਂ ਪ੍ਰਸਿੱਧ ਹੈ।

ਹਰਾ ਤੋਤਾ

ਹਰਾ ਤੋਤਾ (Ring Necked Parakett), ਜੋ ਅਫਰੀਕਾ ਵਿੱਚ ਗੈਂਬੀਆ ਦੇ ਮੁਹਾਨੇ (mouth of Gambia) ਤੋਂ ਲੈ ਕੇ, ਲਾਲਸਾਗਰ ਹੁੰਦਾ ਹੋਇਆ ਭਾਰਤ, ਬਰਮਾ ਅਤੇ ਟੇਨਾਸਰਿਮ (Tenasserim) ਤੱਕ ਮਿਲਦਾ ਹੈ, ਸਭ ਤੋਂ ਜਿਆਦਾ ਪ੍ਰਸਿੱਧ ਹੈ। ਇਹ ਹਰੇ ਰੰਗ ਦਾ 10 - 12 ਇੰਚ ਲੰਮਾ ਪੰਛੀ ਹੈ। ਇਸ ਦੇ ਗਲੇ ਉੱਤੇ ਲਾਲ ਕੰਠਾ ਹੁੰਦਾ ਹੈ। ਮਨੁੱਖਾਂ ਨੇ ਪ੍ਸ਼ੂ ਪੰਛੀਆਂ ਵਿੱਚੋਂ ਸ਼ਾਇਦ ਤੋਤੇ ਨੂੰ ਸਭ ਤੋਂ ਪਹਿਲਾਂ ਪਾਲਤੂ ਬਣਾਇਆ ਅਤੇ ਅੱਜ ਤੱਕ ਇਹ ਸ਼ੌਕ ਦਾ ਸਾਧਨ ਬਣਿਆ ਹੋਇਆ ਹੈ।

ਫੋਟੋ ਗੈਲਰੀ

ਹਵਾਲੇ

  1. Waterhouse, David M. (2006). "Parrots in a nutshell: The fossil record of Psittaciformes (Aves)". Historical Biology. 18 (2): 223–234. doi:10.1080/08912960600641224.

ਬਾਰਲੇ ਲਿੰਕ

Wikimedia Commons ਵਿਕਿਸਪੀਸ਼ੀਜ਼ ਦੇ ਉਪਰ Psittaciformes ਦੇ ਸਬੰਧਤ ਜਾਣਕਾਰੀ ਹੈ।
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ